ਗੰਨੇ ਦੀ ਕਾਸ਼ਤ ਅਤੇ ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਸਬੰਧੀ ਇੱਕ ਮਾਡਲ
ਉੱਪਰ ਦਿੱਤੇ ਵੀਡੀਓ ਮੁਤਾਬਕ ਸਤੰਬਰ-ਅਕਤੂਬਰ ਮਹੀਨੇ ਵਿੱਚ ਗੰਨਾ ਬੀਜਣ ਲਈ ਹੇਠ ਲਿਖੀ ਵਿਧੀ ਅਪਣਾਓ-
ਖੇਤ ਤਿਆਰ ਕਰਨ ਦੀ ਵਿਧੀ- ਖੇਤ ਵਾਹ ਕੇ ਸਭ ਤੋਂ ਪਹਿਲਾਂ ਉੱਤਰ ਤੇ ਦੱਖਣ ਦਿਸ਼ਾ ਵਿਚ 10-10 ਫੁੱਟ ਜਗ੍ਹਾ ਛੱਡੋ। ਹੁਣ ਬਾਕੀ ਸਾਰੇ ਖੇਤ ਵਿੱਚ ਉੱਤਰ ਤੋਂ ਦੱਖਣ ਦਿਸ਼ਾ ਵਿੱਚ 1.5 X 1.5 ਫੁੱਟ ਦੀਆਂ ਆੜਾਂ ਬਣਾਉਂਦੇ ਸਮੇਂ ਇਹ ਢੰਗ ਆਪਣਾਓ-
- ਪਹਿਲੀਆਂ ਦੋ ਆੜਾਂ ਵਿੱਚ 4 ਫੁੱਟ ਦਾ ਫ਼ਾਸਲਾ, ਅਗਲੀਆਂ ਦੋ ਆੜਾਂ ਵਿਚਕਾਰ 11 ਫੁੱਟ ਦਾ ਫਾਸਲਾ ਅਤੇ ਉਸਤੋਂ ਅਗਲੀਆਂ ਦੋ ਆੜਾਂ ਵਿਚਕਾਰ ਫਿਰ 4 ਫੁੱਟ ਦਾ ਫਾਸਲਾ ਰੱਖੋ। ਇਹ ਢੰਗ ਆਪਣੇ ਖੇਤ ਦੀ ਬਣਤਰ ਮੁਤਾਬਕ ਅਪਣਾਉਂਦੇ ਜਾਓ।
ਬਿਜਾਈ ਦੀ ਵਿਧੀ
- ਉੱਪਰ ਦੱਸੀਆਂ ਆੜਾਂ ਵਿਚ ਗੰਨੇ ਦੇ ਸਿਆੜ ਬੀਜੋ।
- ਹਰੇਕ ਸਿਆੜ ਅੰਦਰ ਗੰਨੇ ਤੋਂ ਗੰਨੇ ਦੀ ਦੂਰੀ 2 ਫੁੱਟ ਰੱਖੋ।
- ਗੰਨੇ ਦੀ ਬਿਜਾਈ ਲਈ ਸਿਰਫ਼ 1 ਅੱਖ ਹੀ ਬੀਜਣੀ ਹੈ ਅਤੇ ਬੀਜਣ ਤੋਂ ਪਹਿਲਾਂ ਅੱਖ ਨੂੰ ਬੀਜ ਅੰਮ੍ਰਿਤ ਨਾਲ ਸੋਧੋ। ਜੇ ਅੱਖ ਦੀ ਬਿਜਾਈ ਨਹੀਂ ਕਰਨੀ ਤਾਂ ਢਾਈ ਕੁਇੰਟਲ ਬੀਜ ਪ੍ਰਤੀ ਏਕੜ ਲੱਗੇਗਾ।
- ਗੰਨੇ ਵਿਚਕਾਰ 4 ਫੁੱਟ ਛੱਡੀ ਜਗ੍ਹਾ ਵਿਚ ਬਣੇ ਬੈੱਡਾਂ ਉੱਪਰ ਆਪਣੀ ਸੁਵਿਧਾ ਅਨੁਸਾਰ ਮੌਸਮੀ ਸਬਜੀਆਂ , ਦਾਲਾਂ ਜਾਂ ਮਸਾਲਦਾਰ ਫ਼ਸਲਾਂ ਬੀਜ ਸਕਦੇ ਹੋ। ਜਿਵੇਂ ਕਿ- ਮਟਰ, ਗਾਜਰਾਂ, ਮੂਲੀਆਂ, ਸ਼ਲਗਮ, ਚੁਕੰਦਰ, ਅਲਸੀ ਆਦਿ ਬੀਜ ਸਕਦੇ ਹੋ।
- ਖੇਤ ਦੇ ਦੱਖਣ ਅਤੇ ਉੱਤਰ ਦਿਸ਼ਾ ਵਿਚ ਛੱਡੀ 10-10 ਫੁੱਟ ਜਗ੍ਹਾ ਉੱਪਰ ਸਰ੍ਹੋਂ, ਪਾਲਕ, ਅਦਰਕ, ਲਸਣ, ਪਿਆਜ ਅਤੇ ਹੋਰ ਮੌਸਮੀ ਫ਼ਸਲਾਂ ਬੀਜ ਸਕਦੇ ਹੋ।
- ਬਾਕੀ ਬਚਦੇ ਖੇਤ ਵਿਚ (ਗੰਨ ਤੋਂ ਗੰਨ ਦੀ 11 ਫੁੱਟ ਦੂਰੀ ਵਾਲੇ ਬੈੱਡ ਉੱਤੇ ) ਇੱਕ ਫਾੜ ਅਤੇ ਦੋ ਫਾੜ ਦਾਲਾਂ (3-4 ਕਿੱਲੋ ), ਤੇਲ ਬੀਜਾਂ (3-4 ਕਿੱਲੋ), ਮਸਾਲੇ ਵਾਲੀਆਂ ਫ਼ਸਲਾਂ (੦.5-੦.6 ਕਿੱਲੋ) , ਜੰਤਰ ਜਾਂ ਸਣ (4-5 ਕਿੱਲੋ) ਦੇ ਬੀਜਾਂ ਦਾ ਮਿਸ਼ਰਣ ਕਰਕੇ ਬੀਜੋ । ਇਹ ਜਮੀਨ ਨੂੰ ਨਾਈਟ੍ਰੋਜਨ ਅਤੇ ਹੋਰ ਲੋੜੀਂਦੇ ਤੱਤ ਮੁਹੱਈਆ ਕਰਾਏਗਾ। 35 ਦਿਨਾਂ ਬਾਅਦ ਇਸਨੂੰ ਵਾਹ ਦਿਓ।
- ਹੁਣ ਇਸਨੂੰ ਵਾਹੁਣ ਤੋਂ ਬਾਅਦ ਤੁਸੀਂ ਉਪਰੋਕਤ 11 ਫੁੱਟ ਜਗ੍ਹਾ ਉੱਪਰ ਕਣਕ ਅਤੇ ਛੋਲਿਆਂ ਦੀ ਮਿਸ਼ਰਤ ਫ਼ਸਲ ਵੀ ਲੈ ਸਕਦ ਹੋ। ਅਜਿਹਾ ਕਰਨ ਨਾਲ ਗੰਨੇ ਦੇ ਝਾੜ ਉੱਤੇ ਕੋਈ ਅਸਰ ਨਹੀਂ ਪਵਗਾ ਸਗੋਂ ਕਿਸਾਨ ਨੂੰ ਕਣਕ ਅਤੇ ਛੋਲਿਆਂ ਦੀ ਵਾਧੂ ਫ਼ਸਲ ਮਿਲ ਜਾਵੇਗੀ।
No comments:
Post a Comment