Tuesday 1 May 2012

Kitchen Garden (Summer Season)
ਸਬਜੀਆਂ ਬੀਜਣ ਲਈ ਆਪਣੀ ਇੱਛਾ ਮੁਤਾਬਕ ਛੋਟੀਆਂ ਕਿਆਰੀਆਂ ਬਣਾਓ

ਸਬਜੀਆਂ ਬੀਜਣ ਲਈ ਵੱਟਾਂ ਵੀ ਬਣਾ ਸਕਦੇ ਹੋ

ਕਿਆਰੀਆਂ ਨੂੰ ਪਾਣੀ ਦੇ ਕੇ ਬਿਜਾਈ ਲਈ ਤਿਆਰ ਕਰ ਲਓ

ਗਰਮੀਆਂ ਦੀਆਂ ਸਬਜੀਆਂ ਦੇ ਬੀਜ

ਗਰਮੀਆਂ ਦੀਆਂ ਸਬਜੀਆਂ ਦੀ ਪਨੀਰੀ ਵੀ ਪਾ ਸਕਦੇ ਹੋ (ਸ਼ਿਮਲਾ ਮਿਰਚ ਦੀ ਪਨੀਰੀ)

ਬੈਂਗਣ ਅਤੇ ਮਿਰਚਾਂ ਦੀ ਪਨੀਰੀ

ਦੇਸੀ ਖਾਦ ਦਾ ਇਸਤੇਮਾਲ ਕਰੋ

ਬੀਜਾਂ ਦੀ ਬਿਜਾਈ ਅਤੇ ਪਨੀਰੀ ਲਗਾਉਣ ਤੋਂ ਕੁਝ ਦਿਨਾਂ ਬਾਅਦ ਗੁਡਾਈ ਕਰੋ

ਪਨੀਰੀ ਲਗਾਉਣ ਤੋਂ ਮਹੀਨੇ ਕੁ ਬਾਅਦ ਲੱਗੇ ਬੈਂਗਣ

ਟਮਾਟਰ
                                                                      

ਸ਼ਿਮਲਾ ਮਿਰਚਾਂ ਨੂੰ ਆ ਰਹੇ ਫੁੱਲ

ਮਹੀਨੇ ਬਾਅਦ ਕਿਚਨ ਗਾਰਡਨ ਦੀ ਨੁਹਾਰ

ਖੀਰੇ, ਤਰਾਂ , ਬੈਂਗਣ ਅਤੇ ਸ਼ਿਮਲਾ ਮਿਰਚ ਵਿਚਕਾਰ ਮੂੰਗੀ ਦੇ ਪੌਦੇ , ਭੀਂਡੀਆਂ ਅਤੇ ਟਮਾਟਰ

ਜ਼ਮੀਨ ਤਿਆਰ ਕਰਨ ਦੀ ਵਿਧੀ:
 ਸਭ ਤੋਂ ਪਹਿਲਾਂ ਜ਼ਮੀਨ ਨੂੰ ਚੰਗੀ ਤਰ੍ਹਾਂ ਗੁੱਡ ਕੇ ਉਸ ਵਿੱਚੋਂ ਘਾਹ, ਕੱਖ ਵਗੈਰਾ ਕੱਢ ਲਓ। ਪਾਣੀ ਦੇ ਕੇ ਜ਼ਮੀਨ ਕੁਝ ਦਿਨਾਂ ਲਈ ਪਈ ਰਹਿਣ ਦਿਓ। ਉਸਤੋਂ ਬਾਅਦ  ਦੇਸੀ ਖਾਦ ਚੰਗੀ ਤਰ੍ਹਾਂ ਭੂਮੀ ਚ ਮਿਲਾ ਦਿਓ। ਆਪਣੀ ਇੱਛਾ ਮੁਤਾਬਕ ਛੋਟੀਆਂ ਕਿਆਰੀਆਂ ਜਾਂ ਵੱਟਾ ਬਣਾ ਲਓ।
ਬਿਜਾਈ ਦੀ ਵਿਧੀ ਤੇ ਸਮਾਂ: 

 ਮੌਸਮੀ ਸਬਜੀਆਂ ਜਿਵੇਂ- ਭਿੰਡੀ, ਘੀਆ ਕੱਦੂ, ਟਿੰਡੇ, ਕਰੇਲਾ, ਰੌਂਗੀ,  ਫ਼ਲੀਆਂ, ਤੋਰੀਆਂ ਆਦਿ ਦੇ ਬੀਜ ਮਾਰਚ ਤੋਂ ਜੁਲਾਈ ਦੇ ਮਹੀਨੇ ਤੱਕ ਲਗਾ ਸਕਦੇ ਹੋ। ਤਰਾਂ ਅਤੇ ਖੀਰੇ ਦੇ ਬੀਜ ਫ਼ਰਵਰੀ-ਮਾਰਚ ਵਿਚ ਬੀਜੋ। ਖੀਰੇ ਅਤੇ ਤਰਾਂ ਦੀ ਵਿਚਕਾਰ ਚੌੜਾਈ ਨੂੰ 1.5 ਮੀਟਰ ਦਾ ਫਾਸਲਾ ਰੱਖੋ ਤਾਂ ਜੋ ਵੇਲਾਂ ਨੂੰ ਫੈਲਣ ਲਈ ਥਾਂ ਮਿਲ ਸਕੇ। ਗਰਮਆਂ ਦੀ ਮੂਲੀ ਅਪ੍ਰੈਲ ਤੋਂ ਅਗਸਤ ਤੱਕ ਬੀਜੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਮੌਸਮੀ ਸਬਜੀਆਂ ਦੀ ਪਨੀਰੀ ਲੱਗਣੀ ਹੈ ਉਹ ਪਨੀਰੀ ਜਨਵਰੀ ਦੇ ਅੰਤ ਤੋਂ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਪਾਓ। ਜਿਵੇਂ- ਮਿਰਚਾਂ, ਸ਼ਿਮਲਾ ਮਿਰਚਾਂ, ਬੈਂਗਣ, ਟਮਾਟਰ, ਆਦਿ । ਜਦ ਪਨੀਰੀ ਨੂੰ ਚਾਰ ਚਾਰ ਪੱਤੇ ਆ ਜਾਣ ਤਾਂ ਉਸਨੂੰ ਮਾਰਚ ਮਹੀਨੇ ਚ ਕਿਆਰੀਆਂ ਚ ਲਗਾ ਦਿਓ ਜਿਵੇਂ ਕਿ ਉਪਰੋਕਤ ਚਿੱਤਰਾਂ ਚ ਦਰਸਾਇਆ ਗਿਆ ਹੈ।
ਸਮੇਂ ਸਮੇਂ ਸਿਰ ਸਬਜੀਆਂ ਚੋਂ ਘਾਹ ਪੱਤਾ ਕੱਢਦੇ ਰਹੋ ਤੇ ਗੁਡਾਈ ਕਰਦੇ ਰਹੋ। ਸ਼ਿਮਲਾ ਮਿਰਚਾਂ ਨੂੰ ਸਮੇਂ ਸਮੇਂ ਤੋ ਰੂੜੀ ਦੀ ਖਾਦ ਪਾਓ ਅਤੇ ਹੋ ਸਕੇ ਤਾਂ ਕਿਆਰੀਆਂ ਦੇ ਵਿਚ ਰੌਂਗੀ ਜਾਂ ਮੂੰਗੀ ਆਦਿ ਦੇ ਬੀਜ ਬੀਜ ਦੇਵੋ ਤਾਂ ਜੋ ਪੌਦਿਆਂ ਨੂੰ ਲੋੜੀਂਦੀ ਨਾਈਟ੍ਰੋਜਨ ਮਿਲਦੀ ਰਹੇ।
Preparation of Land: 
Keep out the weeds after tillage. Irrigate few days before the sowing. Make the small beds. Mix the manure in field and start to sow . 
Sowing Time and Methods:
Seasonal vegetables like- Lady figure, Bottle Gourds ,Bitter Gourds, Cowpea etc may be directly sow in the months of  March-July. Long Melon and Cucumber can be sown in the months of February-March. Leave the space of 1.5Mx 45Cm between each row and Plant. Radish can also be sown in the month of April-August. These all seeds should be directly sown in the field. 
Beside this, other seasonal vegetables like- Brinjal, Chilly, Tomato, Capsicum etc should be sown in Nursery and after some time, when the plants having 4-6 leaves transplant them in the field.You can transplant them in the month of March orApril. Some times it may be in the month of May if weather is not much hot.
After the gap of some time, when it requires the process of de-weeding should be repeated. Give the manure as per requirement also. You can also sow the seeds of cowpea and other pulses to fix the nitrogen in the field of vegetables. Above pictures show the whole process.   

 Some More Photographs of Kitchen Garden 










 

Wednesday 23 November 2011

NATURAL SPRAYS' PREPARATION


ਅਗਨੀ ਅਸਤਰ ਲਈ ਲੋੜੀਂਦੀ ਸਮੱਗਰੀ (ਨਿੰਮ ਦੇ ਪੱਤੇ, ਗੌ ਮੂਤਰ, ਹਰੀ ਮਿਰਚ, ਲਹਸੁਨ)
ਨਿੰਮ ਦੀ ਪੱਤੇ, ਹਰੀ ਮਿਰਚ ਤੇ ਲਹਸੁਨ ਨੂੰ ਕੁੱਟ ਲਵੋ
ਗੌ ਮੂਤਰ ਨੂੰ ਬਰਤਨ ਵਿਚ ਪਾਓ


ਬਾਕੀ ਸਾਰਾ ਕੁੱਟਿਆ ਸਮਾਨ ਵੀ ਬਰਤਨ ਚ ਪਾ ਕੇ ਅੱਗ ਉੱਤੇ ਰੱਖੋ
ਤਿੰਨ ਚਾਰ ਉਬਾਲੀਆਂ ਆਉਣ ਦਿਓ ਤੇ ਬਾਅਦ ਵਿਚ ਉਤਾਰ ਲਵੋ.

 
ਤਿਆਰ ਸਪਰੇਅ ਨੂੰ 48 ਘੰਟੇ ਬਾਅਦ ਪੁਣ ਛਾਣ ਕੇ ਬਰਤਨ ਚ ਪਾ ਕੇ ਸਾਂਭ ਲਓ



ਕੁਦਰਤੀ ਸਪਰੇਆਂ ਬਣਾਉਣ ਦੀ ਵਿਧੀ:
1. ਅਗਨੀ ਅਸਤਰ- ਖੋੜਾਂ ਵਿਚ ਰਹਿਣ ਵਾਲੀਆਂ ਸੁੰਡੀਆਂ, ਫਲੀਆਂ ਚ ਰਹਿਣ ਵਾਲੀਆਂ ਸੁੰਡੀਆਂ, ਫਲਾਂ ਚ ਰਹਿਣ ਵਾਲੀਆਂ ਸੁੰਡੀਆਂ, ਕਪਾਹ ਦੀਆਂ ਸੁੰਡੀਆਂ ਅਤੇ ਹੋਰ ਵੱਡੀਆਂ ਸੁੰਡੀਆਂ ਲਈ।
ਲੋੜੀਂਦੀ ਸਮੱਗਰੀ:  2 ਲਿਟਰ ਗੌ ਮੂਤਰ, 1 ਕਿੱਲੋ ਨਿੰਮ ਦੇ ਪੱਤੇ, 100 ਗ੍ਰਾਮ ਹਰੀ ਮਿਰਚ, 100 ਗ੍ਰਾਮ ਲਹਸੁਨ
ਵਿਧੀ: ਗੌ ਮੂਤਰ ਵਿਚ ਨਿੰਮ ਦੇ ਪੱਤੇ, ਹਰੀ ਮਿਰਚ ਅਤੇ ਲਹਸੁਨ ਕੁੱਟ ਕੇ ਪਾਓ। ਲੱਕੜੀ ਨਾਲ ਘੋਲੋ ਅਤੇ ਬਰਤਨ ਨੂੰ ਢੱਕ ਕੇ ਉਬਾਲੋ ਅਤੇ ਚਾਰ ਉਬਾਲੇ ਆਉਣ ਤੋਂ ਬਾਅਦ ਅੱਗ ਤੋਂ ਉਤਾਰ ਲਵੋ। 48 ਘੰਟੇ ਤੱਕ ਠੰਡਾ ਹੋਣ ਦਿਓ। ਉਸਤੋਂ ਬਾਅਦ ਇਸ ਘੋਲ ਨੂੰ ਪੁਣ ਕੇ ਕਿਸੇ ਬਰਤਨ ਵਿਚ ਸੰਭਾਲ ਕੇ ਰੱਖ ਲਵੋ।
ਇਸਤੇਮਾਲ ਕਰਨ ਦੀ ਵਿਧੀ: 10 ਲਿਟਰ ਪਾਣੀ ਵਿਚ 200-250 ਮਿਲੀ ਲੀਟਰ ਅਗਨੀ ਅਸਤਰ ਪਾ ਕੇ ਫ਼ਸਲ ਉੱਤੇ ਛਿੜਕਾਅ ਕਰੋ।


2. ਬ੍ਰਹਮ ਅਸਤਰ- ਫਸਲਾਂ ਦੀਆਂ ਵੱਡੀਆਂ ਸੁੰਡੀਆਂ ਤੇ ਕੀੜਿਆਂ ਲਈ।
 ਲੋੜੀਂਦੀ ਸਮੱਗਰੀ: 5 ਲਿਟਰ ਗੌ ਮੂਤਰ, 2.5 ਕਿੱਲੋ ਨਿੰਮ ਦੇ ਪੱਤੇ, 1 ਕਿੱਲੋ ਸੀਤਾਫ਼ਲ ਜਾਂ ਸਫ਼ੈਦੇ ਦੇ ਪੱਤੇ, 1 ਕਿੱਲੋ ਧਤੂਰਾ ਜਾਂ ਅੱਕ ਦੇ ਪੱਤੇ
ਵਿਧੀ:  ਉਪਰੋਕਤ ਸਮੱਗਰੀ ਨੂੰ ਕੁੱਟ ਕੇ ਗੌ ਮੂਤਰ ਚ ਘੋਲੋ। ਫਿਰ ਇਸਨੂੰ ਅੱਗ ਉੱਪਰ ਬਰਤਨ ਨੂੰ ਢੱਕ ਕੇ 3-4 ਉਬਾਲੇ ਦੁਆਓ। ਉਸਤੋਂ ਬਾਅਦ ਅੱਗ ਤੋਂ ਉਤਾਰ ਕੇ 48 ਘੰਟੇ ਤੱਕ ਠੰਡਾ ਹੋਣ ਦਿਓ। ਹੁਣ ਇਸਨੂੰ ਛਾਣ ਕੇ ਕਿਸੇ ਬਰਤਨ ਚ ਪਾ ਕੇ ਰੱਖ ਲਓ।
ਇਸਤੇਮਾਲ ਕਰਨ ਦੀ ਵਿਧੀ: 10 ਲਿਟਰ ਪਾਣੀ ਚ 200-250 ਮਿਲੀ ਲੀਟਰ ਬ੍ਰਹਮ ਅਸਤਰ ਪਾ ਕੇ ਫ਼ਸਲ ਉੱਤੇ ਛਿੜਕਾਅ ਕਰੋ।


3. ਨਿੰਮ ਅਸਤਰ- ਰਸ ਚੂਸਣ ਵਾਲੇ ਕੀੜਿਆਂ ਅਤੇ ਬਾਰੀਕ ਸੁੰਡੀਆਂ ਲਈ
ਲੋੜੀਂਦੀ ਸਮੱਗਰੀ: 20 ਲੀਟਰ ਪਾਣੀ, 1 ਕਿੱਲੋ ਨਿੰਮ ਦੀਆਂ ਪੱਤੀਆਂ, 1 ਕਿੱਲੋ ਗੌ ਮੂਤਰ ਅਤੇ 200 ਗ੍ਰਾਮ ਗੋਬਰ
ਵਿਧੀ: ਨਿੰਮ ਦੀਆਂ ਪੱਤੀਆਂ ਨੂੰ ਕੁੱਟ ਕੇ ਪਾਣੀ ਵਿਚ ਘੋਲੋ। ਇਸ ਘੋਲ ਵਿਚ ਗੌਮੂਤਰ ਅਤੇ ਗੋਬਰ ਵੀ ਘੋਲ ਦਿਓ। ਇਸ ਘੋਲ ਨੂੰ ਲੱਕੜੀ ਨਾਲ ਚੰਗੀ ਤਰ੍ਹਾਂ ਹਿਲਾ ਕੇ 24  ਘੰਟੇ  ਤੱਕ ਪਿਆ ਰਹਿਣ ਦਿਓ।
ਇਸਤੇਮਾਲ ਕਰਨ ਦੀ ਵਿਧੀ: 24 ਘੰਟੇ ਬਾਅਦ ਛਾਣ ਕੇ ਇਸਦਾ ਫ਼ਸਲ ਉੱਪਰ ਛਿੜਕਾਅ ਕਰੋ।
( ਉਪਰੋਕਤ ਸਪਰੇਆਂ ਬਣਾਉਣ ਦੀਆਂ ਵਿਧੀਆਂ ਦੀ ਜਾਣਕਾਰੀ ਪੁਸਤਕ " ਕੁਦਰਤੀ ਖੇਤੀ ਕਿਵੇਂ ਕਰੀਏ?" ਲੇਖਕ: ਸੁਭਾਸ਼ ਪਾਲੇਕਰ, ਪੰਜਾਬੀ ਅਨੁਵਾਦ : ਉਮੇਂਦਰ ਦੱਤ , ਚੋਂ ਧੰਨਵਾਦ ਸਹਿਤ ਲਈ ਗਈ ਹੈ।)






Wednesday 19 October 2011

KITCHEN GARDEN (WINTER SEASON )










                                                   




                                                                   


ਕਿਚਨ ਗਾਰਡਨ ਦੀ ਤਿਆਰੀ ਤੇ ਹੋਰ ਜਾਣਕਾਰੀ
ਸਰਦੀਆਂ ਦੀਆਂ ਸਬਜੀਆਂ ਦੇ ਬੀਜ

ਉੱਤਰ ਤੋਂ ਦੱਖਣ ਦਿਸ਼ਾ ਵਿਚ ਵੱਟਾਂ ਬਣਾਓ

ਬੀਜ ਬੀਜਣ ਲਈ ਤਿਆਰ ਜ਼ਮੀਨ

ਬਿਜਾਈ ਤੋਂ ਪਹਿਲਾਂ ਦੇਸੀ ਖਾਦ ਮਿਲਾਓ

ਬੀਜਾਂ ਨੂੰ ਬੀਜ ਅੰਮ੍ਰਿਤ ਨਾਲ ਸੋਧੋ


ਵੱਟਾਂ ਉੱਪਰ ਸਬਜੀਆਂ ਦੇ ਬੀਜ ਬੀਜੋ
ਸਬਜੀਆਂ ਦੀ ਪਨੀਰੀ ਗਮਲਿਆਂ ਚ ਪਾਓ ਤੇ ਬਾਅਦ ਚ ਪੁੱਟ ਕੇ ਗਾਰਡਨ ਚ ਲਗਾਓ
ਪਨੀਰੀ ਵੀ ਵੱਟਾਂ ਉੱਪਰ ਲਗਾਓ


ਪਾਣੀ ਦਾ ਛਿੜਕਾਅ ਕਰੋ

ਕੁਝ ਦਿਨਾਂ ਬਾਅਦ ਪੁੰਗਰੀਆਂ ਸਬਜੀਆਂ
ਸਬਜੀਆਂ ਚੋਂ ਸਮੇਂ ਸਿਰ ਫਾਲਤੂ ਘਾਹ ਕੱਢ ਦਿਓ

ਗੁਡਾਈ ਤੋਂ ਬਾਅਦ ਸਬਜੀਆਂ
ਜੇਕਰ ਗੋਭੀ ਜਾਂ ਹੋਰ ਫ਼ਸਲਾਂ ਨੂੰ ਸੁੰਡੀ ਪੈ ਜਾਵੇ ਤਾਂ ਘਰ ਚ ਤਿਆਰ ਸਪਰੇਅ ਦਾ ਇਸਤੇਮਾਲ ਕਰੋ


ਜ਼ਮੀਨ ਤਿਆਰ ਕਰਨ ਦੀ ਵਿਧੀ:
 ਸਭ ਤੋਂ ਪਹਿਲਾਂ ਜ਼ਮੀਨ ਨੂੰ ਚੰਗੀ ਤਰ੍ਹਾਂ ਗੁੱਡ ਕੇ ਉਸ ਵਿੱਚੋਂ ਘਾਹ, ਕੱਖ ਵਗੈਰਾ ਕੱਢ ਲਓ। ਉਸਤੋਂ ਬਾਅਦ  ਦੇਸੀ ਖਾਦ ਚੰਗੀ ਤਰ੍ਹਾਂ ਭੂਮੀ ਚ ਮਿਲਾ ਦਿਓ।
ਉੱਤਰ ਤੋਂ ਦੱਖਣ ਦਿਸ਼ਾ ਵਿਚ ਕਹੀ ਨਾਲ  ਲੰਬੀਆਂ ਵੱਟਾਂ ਬਣਾਓ।
ਬਿਜਾਈ ਕਰਨ ਦੀ ਵਿਧੀ: 
ਵੱਟਾਂ ਦੇ ਉੱਪਰ ਮੌਸਮੀਂ ਸਬਜੀਆਂ ਦੇ ਬੀਜ ਲਗਾਓ।
ਬੀਜਾਂ ਦੀ ਚੋਣ ਇਸ ਤਰ੍ਹਾਂ ਕਰੋ ਕਿ ਉਹਨਾਂ ਨਾਲ ਹੀ ਲੋੜੀਂਦੇ ਤੱਤੇ ਮਿਲ ਜਾਣ। ਉਦਾਹਰਣ ਵਜੋਂ- ਵੱਟਾਂ ਉੱਪਰ ਸਾਗ, ਮੂਲੀ, ਧਨੀਆ, ਮੇਥੀ, ਗਾਜਰ, ਗੋਭੀ, ਆਦਿ ਦੇ ਨਾਲ ਮਟਰ, ਅਲਸੀ (ਤੇਲੀ ਬੀਜ) ਤੇ ਹੋਰ ਬੀਜ ਆੜਾਂ ਦੇ ਵਿਚ ਲਗਾ ਦਿਓ ਤਾਂ ਜੋ ਪੌਦੇ ਇਕ ਦੂਜੇ ਤੋਂ ਆਪਣੇ ਲੋੜੀਂਦੇ ਤੱਤ ਪ੍ਰਾਪਤ ਕਰਦੇ ਰਹਿਣ। ਜੋ ਕਿ ਉਪਰੋਕਤ ਦਿੱਤੇ ਚਿੱਤਰਾਂ ਤੋਂ ਸਪਸ਼ਟ ਹੋ ਜਾਏਗਾ।